Punjabi Essay on “Dussehra da Tyohar”, “ਦੁਸਹਿਰੇ ਦਾ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਦੁਸਹਿਰੇ ਦਾ ਤਿਉਹਾਰ

Dussehra da Tyohar

ਜਾਣ-ਪਛਾਣ : ਸਾਡਾ ਦੇਸ਼ ਤਿਉਹਾਰਾਂ ਅਤੇ ਮੇਲਿਆਂ ਦਾ ਦੇਸ਼ ਹੈ। ਇਹਨਾਂ ਦਾ ਸੰਬੰਧ ਸਾਡੇ ਸੱਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨਾਲ ਹੈ। ਦੁਸਹਿਰਾ ਭਾਰਤ ਵਿਚ ਇਕ ਬਹੁਤ ਹੀ ਪੁਰਾਣਾ ਤਿਉਹਾਰ ਹੈ ਅਤੇ ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਇਤਿਹਾਸਕ ਪਿਛੋਕੜ : ਦੁਸਹਿਰਾ ਸ਼ਬਦ ਦਾ ਮਤਲਬ ਹੈ ‘ਦਸ ਸਿਰਾਂ ਨੂੰ ਹਰਨ ਵਾਲਾ ਤਿਉਹਾਰ। ਕਿਹਾ ਜਾਂਦਾ ਹੈ ਕਿ ਲੰਕਾ ਦੇ ਰਾਜੇ ਰਾਵਣ ਦੇ ਦਸ ਸਿਰ ਸਨ । ਉਹ ਵਿਦਵਾਨ ਹੋਣ ਦੇ ਨਾਲ ਨਾਲ ਤਾਕਤਵਰ ਅਤੇ ਅਹੰਕਾਰੀ ਵੀ ਸੀ। ਜਦੋਂ ਸ੍ਰੀ ਰਾਮਚੰਦਰ ਜੀ ਬਨਵਾਸ ਕੱਟ ਰਹੇ ਸਨ ਤਾਂ ਉਹ ਸੀਤਾ ਜੀ ਨੂੰ ਚੁੱਕ ਕੇ ਲੈ ਗਿਆ, ਜਿਸ ਦੇ ਨਤੀਜੇ ਵਜੋਂ ਸ੍ਰੀ ਰਾਮਚੰਦਰ ਜੀ ਦੀ ਬਾਨਰ ਸੈਨਾ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ ਹੋਇਆ, ਜਿਸ ਵਿਚ ਰਾਵਣ ਮਾਰਿਆ ਗਿਆ। ਇਸੇ ਦਿਨ ਦੀ ਯਾਦ ਵਿਚ ਹੀ ਅੱਜ ਤੱਕ ਹਰ ਸਾਲ ਰਾਵਣ ਦਾ ਦਸ ਸਿਰਾਂ ਵਾਲਾ ਪੁਤਲਾ ਬਣਾ ਕੇ ਉਸ ਨੂੰ ਸਾੜਿਆ ਜਾਂਦਾ ਹੈ ਅਤੇ ਹਰ ਵਰੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਸਾਡੇ ਸ਼ਹਿਰ ਵਿਚ ਦੁਸਹਿਰਾ ਅਤੇ ਰਾਮ-ਲੀਲਾ : ਸਾਡੇ ਸ਼ਹਿਰ ਵਿਚ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ, ਜਿਨ੍ਹਾਂ ਵਿਚ ਸ਼ਹਿਰ ਵਿਚ ਥਾਂ-ਥਾਂ ਨਾਟ-ਮੰਡਲੀਆਂ ਰਾਮਲੀਲਾ ਕਰਦੀਆਂ ਹਨ, ਜਿਸ ਵਿਚ ਰਮਾਇਣ ਦੀ ਕਹਾਣੀ ਨੂੰ ਨਾਟਕੀ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਲੋਕ ਬੜੇ ਚਾਅ ਨਾਲ ਦੇਰ ਰਾਤ ਤੱਕ ਰਾਮਲੀਲਾ ਵੇਖਣ ਜਾਂਦੇ ਹਨ। ਲੋਕ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਣ, ਹਨੂੰਮਾਨ ਦੇ ਲੰਕਾ ਸਾੜਨ ਅਤੇ ਲਛਮਨ-ਮੁਰਛਾ ਆਦਿ ਘਟਨਾਵਾਂ ਨੂੰ ਬੜੀ ਦਿਲਚਸਪੀ ਨਾਲ ਦੇਖਦੇ ਹਨ। ਇਹਨਾਂ ਦਿਨਾਂ ਵਿਚ ਦਿਨ ਸਮੇਂ ਬਾਜ਼ਾਰਾਂ ਵਿਚ ਰਾਮ-ਲੀਲਾ ਦੀਆਂ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ।

ਰਾਵਣ ਨੂੰ ਜਲਾਉਣਾ: ਦਸਵੀਂ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲੇ ਥਾਂ ਵਿਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਖੜੇ ਕਰ ਦਿੱਤੇ ਜਾਂਦੇ ਹਨ। ਆਲੇ-ਦੁਆਲੇ ਮਠਿਆਈਆਂ ਤੇ ਖਿਡਾਉਣਿਆਂ ਦੀਆਂ ਦੁਕਾਨਾਂ ਸੱਜ ਜਾਂਦੀਆਂ ਹਨ। ਸਾਰੇ ਸ਼ਹਿਰ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਰਾਵਣ ਨੂੰ ਜਲਾਉਣ ਦਾ ਦ੍ਰਿਸ਼ ਵੇਖਣ ਲਈ ਟੁੱਟ ਪੈਂਦੇ ਹਨ। ਭੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਪੁਲਿਸ ਲਈ ਉਸਦੀ ਸੰਭਾਲ ਕਰਨੀ ਔਖੀ ਹੋ ਜਾਂਦੀ ਹੈ। ਲੋਕਾਂ ਨੂੰ ਪੁਤਲਿਆਂ ਦੇ ਆਲੇ-ਦੁਆਲੇ ਇਕ ਗੋਲ ਦਾਇਰੇ ਵਿਚ ਖੜਾ ਰੱਖਣਾ ਦਾ ਯਤਨ ਕੀਤਾ ਜਾਂਦਾ ਹੈ। ਦਾਇਰੇ ਦੇ ਅੰਦਰ ਆਤਸ਼ਬਾਜ਼ੀ ਚਲਾਈ ਜਾਂਦੀ ਹੈ , ਪਟਾਕੇ ਵੱਟਦੇ ਹਨ ਅਤੇ ਗੁਬਾਰੇ ਉਡਾਏ ਜਾਂਦੇ ਹਨ। ਇਸ ਸਮੇਂ ਸ੍ਰੀ ਰਾਮ ਚੰਦਰ ਵਾਜਿਆਂ ਦੀ ਅਗਵਾਈ ਵਿਚ ਆਪਣੀਆਂ ਫ਼ੌਜਾਂ ਸਮੇਤ ਅੱਗੇ ਵੱਧਦੇ ਹਨ ਤੇ ਰਾਵਣ ਨੂੰ ਮਾਰਦੇ ਹਨ। ਇਸ ਸਮੇਂ ਸੂਰਜ ਡੁੱਬਣ ਵਾਲਾ ਹੁੰਦਾ ਹੈ ਤਾਂ ਰਾਵਣ ਅਤੇ ਬਾਕੀ ਪੁਤਲਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਪੁਤਲਿਆਂ ਵਿਚ ਰੱਖੇ ਪਟਾਕੇ ਧਮਾਕੇਦਾਰ ਆਵਾਜ਼ ਨਾਲ ਫੱਟਦੇ ਹਨ। ਉਹਨਾਂ ਦੇ ਸਿਰਾਂ ਵਿਚ ਰੱਖੀਆਂ ਆਤਿਸ਼ਬਾਜ਼ੀਆਂ ਵੱਡੀ ਗਿਣਤੀ ਵਿਚ ਇੱਧਰ-ਉੱਧਰਕਦੀਆਂ ਹਨ। ਇਸ ਸਮੇਂ ਲੋਕਾਂ ਵਿਚ ਭਗਦੜ ਮੱਚ ਜਾਂਦੀ ਹੈ ਅਤੇ ਉਹ ਤੇਜ਼ੀ ਨਾਲ ਘਰਾਂ ਵੱਲ ਚੱਲ ਪੈਂਦੇ ਹਨ। ਕਈ ਵਾਰ ਆਤਸ਼ਬਾਜ਼ੀਆਂ ਦੇ ਭੀੜ ਵਿਚ ਆ ਵੜਨ ਨਾਲ ਜਾਂ ਲੋਕਾਂ ਦੀ ਭੀੜ ਵਿਚ ਕਿਸੇ ਦੇ ਡਿੱਗ ਪੈਣ ਨਾਲ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ।

ਲੋਕਾਂ ਦੀ ਵਾਪਸੀ : ਵਾਪਸੀ ਤੇ ਲੋਕ ਬਾਜ਼ਾਰਾਂ ਵਿਚੋਂ ਮਠਿਆਈਆਂ ਦੀਆਂ ਦੁਕਾਨਾਂ ਦੁਆਲੇ ਘੇਰਾ ਪਾ ਲੈਂਦੇ ਹਨ। ਉਹ ਮਠਿਆਈਆਂ ਖਰੀਦ ਕੇ ਘਰਾਂ ਨੂੰ ਜਾਂਦੇ ਹਨ ਅਤੇ ਰਾਤੀਂ ਖਾ-ਪੀ ਕੇ ਸੌਂਦੇ ਹਨ।

ਇਸ ਤਰਾਂ ਇਹ ਤਿਉਹਾਰ ਬੜਾ ਦਿਲ-ਪਰਚਾਵੇ ਦਾ ਤਿਉਹਾਰ ਹੈ। ਇਹ ਵਿਅਕਤੀ ਦੇ ਮਨ ਨੂੰ ਖੇੜਾ ਅਤੇ ਦਿਮਾਗ ਦੀ ਤਾਜ਼ਗੀ ਦਿੰਦਾ ਹੈ ਅਤੇ ਨਾਲ ਹੀ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਾਸਤ ਪ੍ਰਤੀ ਉਸ ਦੇ ਸਨਮਾਨ ਨੂੰ ਪ੍ਰਗਟ ਕਰਦਾ ਹੈ।

Related Posts

dussehra essay in punjabi for class 6

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

Save my name, email, and website in this browser for the next time I comment.

dussehra essay in punjabi for class 6

ਦੁਸਹਿਰਾ ਤੇ ਲੇਖ ਪੰਜਾਬੀ ਵਿੱਚ- Essay on Dussehra in Punjabi Language

In this article, we are providing information about Dussehra in Punjabi. Short Essay on Dussehra in Punjabi. ਦੁਸਹਿਰਾ ਤੇ ਲੇਖ ਪੰਜਾਬੀ ਵਿੱਚ, Dussehra par Punjabi Nibandh. 

ਦੁਸਹਿਰਾ ਤੇ ਲੇਖ ਪੰਜਾਬੀ ਵਿੱਚ- Essay on Dussehra in Punjabi Language

ਸਾਡੇ ਦੇਸ਼ ਵਿਚ ਤਿਉਹਾਰ ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਮਹਾਨ ਰਖਿਅਕ ਰਹੇ ਹਨ। ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਰਤੀ ਜਨਤਾ ਸਦੀਆਂ ਤੋਂ ਇਹਨਾਂ ਤਿਉਹਾਰਾਂ ਨੂੰ ਮਨਾਉਂਦੀ ਆ ਰਹੀ ਹੈ। ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।

ਦੁਸਹਿਰਾ’ ਸ਼ਬਦ ਦਾ ਅਰਥ ਹੈ “ਦਸ ਸਿਰਾਂ ਨੂੰ ਹਰਨ ਵਾਲਾ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ। ਮੁੱਖ ਤੌਰ ਤੇ ਇਹ ਤਿਉਹਾਰ ਦਾ ਸੰਬੰਧ ਰਾਵਣ ਉਤੇ ਰਾਮ ਦੀ ਜਿੱਤ ਦਾ ਹੈ। ਰਾਵਣ ਬਹੁਤ ਵੱਡਾ ਬਹੁਤ ਵਿਦਵਾਨ ਸੀ। ਉਹ ਛੇ ਸ਼ਾਸਤਰਾਂ ਅਤੇ ਚਾਰ ਵੇਦਾਂ ਦਾ ਜਾਣੂ ਸੀ। ਪਰੰਤੂ ਸੀ ਵਿਚਾਰਹੀਨ। ਗਿਆਨ ਅਤੇ ਸ਼ਕਤੀ ਦੇ ਅਭਿਮਾਨ ਵਿਚ ਉਹ ਗਿਆਨੀਆਂ ਨੂੰ ਤੰਗ ਕਰਦਾ ਹੁੰਦਾ ਸੀ। ਵਿਦਵਾਨ ਹੁੰਦੇ ਵੀ ਉਸਨੇ ਸੀਤਾ ਨੂੰ ਚੁਰਾਇਆ। ਪਰ ਇਸਤਰੀ ਹਰਨ ਦੇ ਇਸ ਦੋਸ਼ ਨੇ ਰਾਵਣ ਦੀ ਲੰਕਾ ਜਲਾ ਦਿੱਤੀ ਅਤੇ ਆਪਣੇ ਅਨੇਕਾਂ ਸੰਬੰਧੀਆਂ ਨਾਲ ਉਹ ਮਾਰਿਆ ਗਿਆ। ਰਾਵਣ ਨੂੰ ਮਾਰ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਧਰਮ, ਅਗਿਆਨ ਅਤੇ ਝੂਠ ਉਤੇ ਧਰਮ, ਗਿਆਨ ਅਤੇ ਸੱਚ ਦੀ ਜਿੱਤ ਕਰਾਈ। ਇਸੇ ਸੰਬੰਧ ਹਰ ਸਾਲ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਦਸਮੀ ਤੋਂ ਪਹਿਲਾਂ ਨੌ ਨੌਰਾਤੇ ਹੁੰਦੇ ਹਨ। ਇਹਨਾਂ ਦਿਨਾਂ ਵਿਚ ਭਗਵਾਨ ਰਾਮ ਦੀ ਕਥਾ ਦੁਹਰਾਈ ਜਾਂਦੀ ਹੈ। ਉਨ੍ਹਾਂ ਦੇ ਜਨਮ ਤੋਂ ਲੈ ਕੇ ਰਾਵਣ ਬੱਧ ਤੱਕ, ਸਾਰੀਆਂ ਘਟਨਾਵਾਂ ਆਮ ਲੋਕਾਂ ਨੂੰ ਦਿਖਾ ਕੇ ਉਹਨਾਂ ਨੂੰ ਕਰਤਵਾਂ ਦੀ ਯਾਦ ਦਿਲਾਈ ਜਾਂਦੀ ਹੈ। ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ ਅਤੇ ਸਵੇਰ ਤੋਂ ਹੀ ਉਹਨਾਂ ਨੂੰ ਮੈਦਾਨ ਵਿਚ ਖੜੇ ਕਰ ਦਿੱਤਾ ਜਾਂਦਾ ਹੈ। ਸ਼ਾਮ ਨੂੰ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ ਅਤੇ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਬੁੱਤਾਂ ਦੇ ਜਲ ਜਾਣ ਦੇ ਨਾਲ ਹੀ ਇਹ ਤਿਉਹਾਰ ਖਤਮ ਹੋ ਜਾਂਦਾ ਹੈ। ਲੋਕ ਭਗਵਾਨ ਰਾਮ ਦਾ ਗੁਣਗਾਣ ਕਰਦੇ ਹੋਏ ਘਰਾਂ ਨੂੰ ਵਾਪਸ ਪਰਤ ਆਉਂਦੇ ਹਨ।

ਦੁਸਹਿਰਾ ਸਾਡਾ ਰਾਸ਼ਟਰੀ ਦਿਵਸ ਵੀ ਹੈ। ਖੱਤਰੀਆਂ ਲਈ ਇਹ ਤਿਉਹਾਰ ਪੁਰਾਤਨ ਕਾਲ ਤੋਂ ਹੀ ਕਾਫ਼ੀ ਮਹੱਤਵ ਰੱਖਦਾ ਸੀ। ਬਰਸਾਤ ਦੇ ਬਾਅਦ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸ਼ਸਤਰਾਂ ਨੂੰ ਕੱਢ ਕੇ ਸਾਫ਼ ਕੀਤਾ ਜਾਂਦਾ ਸੀ ਅਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਨਕਲੀ ਯੁੱਧ ਦਾ ਅਭਿਆਸ ‘ ਹੁੰਦਾ ਸੀ ਅਤੇ ਵੀਰਾਂ ਨੂੰ ਸਨਮਾਨਤ ਕੀਤਾ ਜਾਂਦਾ ਸੀ।

ਬੰਗਾਲ ਵਿੱਚ ਇਹਨੀਂ ਦਿਨੀਂ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ। ਕੁਝ ਲੋਕ ਦੁਸਹਿਰੇ ਤੋਂ ਪਹਿਲਾਂ ਨੌਂ ਦਿਨ ਮਹਾਂਸ਼ਕਤੀ ਦਾ ਪਾਠ ਕਰਦੇ ਹਨ। ਕਹਿੰਦੇ ਹਨ ਕਿ ਸਤਿਯੁਗ ਵਿਚ ਰਾਕਸ਼ਾਂ ਦੇ ਆਤੰਕ ਨਾਲ ਦੇਵ ਲੋਕ ਵੀ ਕੰਬ ਉਠਿਆ ਸੀ। ਮਹਿਖਾਸੁਰ ਨਾਂ ਦੇ ਰਾਕਸ਼ ਨੇ ਅਨੇਕ ਰਾਕਸ਼ਾਂ ਸਹਿਤ ਦੇਵਤਾਵਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਦੇਵਤੇ ਸ਼ਿਵਜੀ ਦੇ ਕੋਲ ਗਏ ਅਤੇ ਆਪਣਾ ਸਾਰਾ ਦੁੱਖ ਸੁਣਾਇਆ। ਸ਼ਿਵ ਦੀ ਕਰੋਧ ਅਗਨੀ ਤੋਂ ਇਕ ਸ਼ਕਤੀ ਪੈਦਾ ਹੋਈ। ਦੇਵਤਿਆਂ ਨੇ ਸ਼ਕਤੀ ਨੂੰ ਆਪਣੇ ਆਪਣੇ ਸ਼ਸਤਰ ਦਿੱਤੇ। ਮਹਾਂਸ਼ਕਤੀ ਨੇ ਲਗਾਤਾਰ ਨੌਂ ਦਿਨ ਤੱਕ ਲੜ ਕੇ ਰਾਕਸ਼ਾਂ ਦਾ ਅੰਤ ਕਰ ਦਿੱਤਾ ਅਤੇ ਮਹਿਖਾਸੁਰ ਨੂੰ ਮਾਰ ਦਿੱਤਾ। ਇਸ ਤਰ੍ਹਾਂ ਦਾਨਵਾਂ ਤੇ ਦੇਵਤਿਆਂ ਨੂੰ ਜਿੱਤ ਦੁਆਈ। ਦਸਮੀ ਦੇ ਦਿਨ ਦੁਰਗਾ ਮਾਤਾ ਦੀ ਮੂਰਤੀ ਬਣਾ ਕੇ ਗਲੀਆਂਬਾਜ਼ਾਰਾਂ ਵਿਚ ਉਸਨੂੰ ਬੜੀ ਧੂਮ-ਧਾਮ ਨਾਲ ਕਢਿਆ ਜਾਂਦਾ ਹੈ ਅਤੇ ਅੰਤ ਵਿੱਚ ਉਸਨੂੰ ਗੰਗਾ ਵਿਚ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਇਸਦੇ ਬਾਅਦ ਲੋਕ ਆਪਣੇ ਮਿੱਤਰਾਂ ਨੂੰ ਵਧਾਈਆਂ ਦਿੰਦੇ ਹਨ।

ਉਤਰੀ ਭਾਰਤ ਵਿਚ ਦਸਮੀ ਦੇ ਦਿਨ ਸਵੇਰੇ ਹੀ ਘਰਾਂ ਦੀ ਸਫਾਈ ਕੀਤੀ। ਜਾਂਦੀ ਹੈ। ਲੋਕ ਨਵੇਂ ਕਪੜੇ ਪਾਉਂਦੇ ਹਨ ਅਤੇ ਫਿਰ ਦੁਸਹਿਰੇ ਦਾ ਪੂਜਨ ਹੁੰਦਾ ਹੈ। ਭੈਣਾਂ ਭਰਾਵਾਂ ਦੇ ‘ਨੌਰਤੇ’ ਟੰਗਦੀਆਂ ਹਨ। ਇਸ ਤਰ੍ਹਾਂ ਇਹ ਤਿਉਹਾਰ ਹਸਦਿਆਂ ਖੇਡਦਿਆਂ ਬੀਤ ਜਾਂਦਾ ਹੈ।

ਦੇਸ਼ ਵਾਸੀਆਂ ਲਈ ਇਸ ਦਿਨ ਦਾ ਹੁਣ ਖਾਸ ਮਹੱਤਵ ਹੋ ਗਿਆ ਹੈ। ਦੇਸ਼ ਦੀ ਏਕਤ ਅਤੇ ਬਾਹਰੀ ਸ਼ਕਤੀਆਂ ਨਾਲ ਨਿਪਟਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ੁੱਧ ਚਰਿਤਰ ਵਾਲੇ ਸਦਾਚਾਰੀ ਅਤੇ ਬਹਾਦੁਰ ਬਣੀਏ।

# Punjabi Essay on Dussehra Festival # Dussehra Essay in Punjabi # essay on Dussehra festival in punjabi language # paragraph on Dussehra in punjabi

Essay on Diwali in Punjabi

ध्यान दें – प्रिय दर्शकों Essay on Dussehra in Punjabi  आपको अच्छा लगा तो जरूर शेयर करे ।

Leave a Comment Cancel Reply

Your email address will not be published. Required fields are marked *

Punjabi Essay 10 lines on Dussehra in Punjabi | ਦੁਸਹਿਰੇ ‘ਤੇ 10 ਲਾਈਨਾਂ ਦਾ ਲੇਖ

10 Punjabi Lines Essay on Dussehra

10 Lines Essay on Dussehra Festival in Punjabi for Kids Class 1,2,3,4, 5 | ਦੁਸਹਿਰੇ ‘ਤੇ 10 ਲਾਈਨਾਂ ਦਾ ਲੇਖ

In this article , we are providing information about Essay on Dussehra in Punjabi. Short Essay on Dussehra in Punjabi. ਦੁਸਹਿਰਾ ਤੇ ਲੇਖ ਪੰਜਾਬੀ ਵਿੱਚ, Dussehra te Punjabi Nibandh / Lekh.

ਦੁਸਹਿਰੇ ਦਾ ਤਿਉਹਾਰ ਹਿੰਦੂਆਂ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਦੁਸਹਿਰਾ ਤਿਉਹਾਰ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਤਿਉਹਾਰ ਹੈ। ਭਾਰਤ ਵਿੱਚ ਨੌਂ ਦਿਨਾਂ ਤੱਕ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਦਸਵੇਂ ਦਿਨ ਰਾਵਣ ਦਹਿਨ ਨੂੰ ਦੁਸਹਿਰੇ ਵਜੋਂ ਵੀ ਮਨਾਇਆ ਜਾਂਦਾ ਹੈ। ਸਕੂਲਾਂ ਵਿੱਚ ਦੁਸਹਿਰੇ ਬਾਰੇ ਪੁੱਛਿਆ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਡੇ ਸਾਹਮਣੇ “ਦੁਸਹਿਰੇ ‘ਤੇ 10 ਲਾਈਨਾਂ ਦਾ ਲੇਖ” 10 Lines Essay on Dussehra Festival in Punjabi ਲੈ ਕੇ ਆਏ ਹਾਂ, ਇਸ ਲੇਖ ਵਿਚ ਤੁਸੀਂ “Punjabi Vich Dussehre te 10 Lines” ਪੜ੍ਹੋਗੇ।

A Few Short Simple 10 Lines Essay on Dussehra (ਦੁਸਹਿਰਾ) festival for Kids

  • ਦੁਸਹਿਰਾ ਹਿੰਦੂਆਂ ਦਾ ਪ੍ਰਸਿੱਧ ਤਿਉਹਾਰ ਹੈ।
  • ਦੁਸਹਿਰੇ ਨੂੰ ਵਿਜਯਾਦਸ਼ਮੀ ਵੀ ਕਿਹਾ ਜਾਂਦਾ ਹੈ।
  • ਦੁਸਹਿਰੇ ਦਾ ਤਿਉਹਾਰ ਹਿੰਦੂ ਕੈਲੰਡਰ ਦੇ ਅਨੁਸਾਰ ਅਸ਼ਵਿਨ ਮਹੀਨੇ ਦੇ ਦਸਵੇਂ ਦਿਨ ਮਨਾਇਆ ਜਾਂਦਾ ਹੈ।
  • ਅਸ਼ਵਿਨ ਮਹੀਨੇ ਦੀ ਦਸਵੀਂ ਤਰੀਕ ਨੂੰ ਸ਼੍ਰੀ ਰਾਮ ਜੀ ਨੇ ਰਾਵਣ ਨਾਮਕ ਦੈਂਤ ਨੂੰ ਮਾਰਿਆ ਸੀ।
  • ਸ਼੍ਰੀ ਰਾਮ ਦੁਆਰਾ ਰਾਵਣ ਨੂੰ ਮਾਰਨ ਦੀ ਖੁਸ਼ੀ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
  • ਦੁਸਹਿਰੇ ਤੋਂ ਨੌਂ ਦਿਨ ਪਹਿਲਾਂ ਪੂਰੇ ਭਾਰਤ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ।
  • ਰਾਮਲੀਲਾ ਵਿੱਚ ਸ਼੍ਰੀ ਰਾਮ ਜੀ ਦਾ ਆਦਰਸ਼ ਜੀਵਨ ਦਰਸਾਇਆ ਜਾਂਦਾ ਹੈ।
  • ਦੁਸਹਿਰੇ ਵਾਲੇ ਦਿਨ ਰਾਵਣ, ਮੇਘਨਾਥ ਅਤੇ ਖੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ।
  • ਦੁਸਹਿਰੇ ਵਾਲੇ ਦਿਨ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ ਹੁੰਦੀ ਹੈ।
  • ਦੁਸਹਿਰੇ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ।

ਕਲਾਸ 4 ਅਤੇ 5 ਲਈ ਪੰਜਾਬੀ ਵਿੱਚ ਦੁਸਹਿਰੇ ‘ਤੇ 10 ਲਾਈਨਾਂ | 10 Lines Essay on Dussehra (ਦੁਸਹਿਰਾ) festival for Kids

  • ਦੁਸਹਿਰਾ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ। ਜੋ ਕਿ ਭਗਵਾਨ ਸ਼੍ਰੀ ਰਾਮ ਦੁਆਰਾ ਰਾਵਣ ਦੇ ਮਾਰੇ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
  • ਦੁਸਹਿਰਾ ਤਿਉਹਾਰ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ।
  • ਇਨ੍ਹੀਂ ਦਿਨੀਂ ਰਾਮਲੀਲਾ ਵੀ ਹੁੰਦੀ ਹੈ ਅਤੇ ਇਸ ਦੀ ਸਮਾਪਤੀ ਦੁਸਹਿਰੇ ਵਾਲੇ ਦਿਨ ਰਾਵਣ ਨੂੰ ਮਾਰਨ ਨਾਲ ਹੁੰਦੀ ਹੈ।
  • ਦੁਸਹਿਰੇ ਤੋਂ ਨੌਂ ਦਿਨ ਪਹਿਲਾਂ ਨਵਰਾਤਰਾ ਹੁੰਦਾ ਹੈ, ਜਿਸ ਵਿੱਚ ਨੌਂ ਦਿਨ ਦੇਵੀ ਦੀ ਪੂਜਾ ਵੀ ਕੀਤੀ ਜਾਂਦੀ ਹੈ।
  • ਦੁਸਹਿਰਾ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ।
  • ਇਸ ਦਿਨ ਵੱਖ-ਵੱਖ ਥਾਵਾਂ ‘ਤੇ ਮੇਲੇ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ।
  • ਦੁਸਹਿਰੇ ਵਾਲੇ ਦਿਨ ਸਕੂਲ ਅਤੇ ਸਰਕਾਰੀ ਦਫਤਰ ਬੰਦ ਹੁੰਦੇ ਹਨ ।
  • ਦੁਸਹਿਰੇ ਵਾਲੇ ਦਿਨ ਲੋਕ ਪਟਾਕਿਆਂ ਨਾਲ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਇਹ ਪਟਾਕੇ ਅਕਸਰ ਰਾਵਣ ਦੇ ਵਿਸ਼ਾਲ ਪੁਤਲੇ ਦੇ ਅੰਦਰ ਰੱਖੇ ਜਾਂਦੇ ਹਨ ਤਾਂ ਜੋ ਸਾੜਦੇ ਸਮੇਂ ਇਸ ਵਿਚੋਂ ਅੱਗ ਨਿਕਲੇ ਅਤੇ ਬੰਬ-ਬੰਬ-ਬੰਬ ਦੀ ਆਵਾਜ਼ ਆਵੇ।
  • ਬੁਰਾਈ ਉੱਤੇ ਚੰਗਿਆਈ ਨੂੰ ਦਰਸਾਉਣ ਵਾਲੇ ਇਸ ਤਿਉਹਾਰ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ।

ਸਾਨੂੰ ਉੱਮੀਦ ਹੈ ਕਿ ਆਪ ਜੀ ਨੂੰ ਇਹ Dussehra in Punjabi. Short Essay on Dussehra in Punjabi. ਦੁਸਹਿਰਾ ਤੇ ਲੇਖ ਪੰਜਾਬੀ ਵਿੱਚ, Dussehra te Punjabi Lekh / Nibandh ਚੰਗਾ ਲੱਗਾ ਹੋਏਗਾ. ਸ਼ੇਯਰ ਕਰਨਾ ਨਾ ਭੂਲਿਓ। 

# Punjabi Essay on Dussehra Festival # Dussehra Essay in Punjabi # essay on Dussehra festival in punjabi language # paragraph on Dussehra in punjabi

Punjabi Essay ਬਾਰੇ ਹੋਰ ਪੜ੍ਹਣ ਲਈ ਕਲਿਕ ਕਰੋ।

Related Posts

Akbar birbal punjabi kahani – ਹਰਾ ਘੋੜਾ.

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

ISRO Free Certificate Courses

ISRO Free Certificate Online Course in Remote Sensing

Leave a comment cancel reply.

Save my name, email, and website in this browser for the next time I comment.